ਲੀਮਾਸੋਲ ਵਿੱਚ ਹੋਈ ਦੋ ਗੁੱਟ ਵਿੱਚ ਲੜਾਈ ਬਾਰੇ KISA ਨੇ ਕਿ ਕਿਹਾ

ਲਿਮਾਸੋਲ ਸ਼ਹਿਰ ਵਿੱਚ ਬੀਤੇ ਦਿਨੀਂ ਹੋਏ ਝਗੜੇ ਅਤੇ ਵਿਦੇਸ਼ੀ ਵਿਦਿਆਰਥੀਆਂ ਨਾਲ ਹੋ ਰਹੇ ਉਕਤ ਸੋਸ਼ਣ ਦੀ Kisa ਸਖਤ ਨਿੰਦਾ ਕਰਦਾ ਹੈ,

ਬੀਤੇ ਦਿਨੀਂ ਲਿਮਾਸੋਲ ਵਿੱਚ ਹੋਈ ਵਿਦਿਆਰਥੀਆਂ ਦੀ ਆਪਸੀ ਝਪਟ ਨੇ ਸ਼ਹਿਰ ਵਿੱਚ ਕਾਫੀ ਉਥਲ ਪੁਥਲ ਮਚਾਈ ਹੈ,

Kisa ਵੱਲੋਂ ਸਮੇਂ ਸਮੇਂ ਤੇ ਪ੍ਸ਼ਾਸਨ ਨੂੰ ਅਜਿਹੀਆਂ ਗਤੀਵਿਧੀਆਂ ਬਾਰੇ ਆਗਾਹ ਕੀਤਾ ਜਾਂਦਾ ਹੈ ਕਿ ਪਾ੍ਈਵੇਟ ਸਿਖਿੱਅਕ ਅਦਾਰਿਆਂ ਵੱਲੋਂ ਘਟੀਆ ਪ੍ਬੰਧਾਂ ਹੇਠ ਵੱਡੀ ਗਿਣਤੀ ਵਿੱਚ ਸਟੂਡੈਂਟਸ ਇੱਧਰ ਲਿਆਏ ਜਾਣ ਕਰਕੇ ਨਾ ਸਿਰਫ ਖੁਦ ਸਟੂਡੈਂਟਸ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਲੋਕਲ ਸਮਾਜ ਤੇ ਵੀ ਨਕਾਰਾਤਮਕ ਪ੍ਭਾਵ ਪੈ ਰਿਹਾ ਹੈ,ਬਦਕਿਸਮਤੀ ਨਾਲ ਅਥਾਰਟੀਆਂ ਦੀ ਗੈਰਜਿੰਮੇਵਾਰੀ ਕਰਕੇ ਇਹ ਅਦਾਰੇ ਧੜਾ ਧੜ ਵਿਦਿਆਰਥੀਆਂ ਨੂੰ ਆਸਾਨ ਸ਼ਰਤਾਂ ਤੇ ਵੀਜ਼ਾ ਮੁਹੱਈਆ ਕਰਵਾ ਰਹੇ ਹਨ,,ਜਦ ਕਿ ਇਹਨਾਂ ਦਾ ਅਸਲ ਮਕਸਦ ਸਿੱਖਿਆ ਮੁਹੱਈਆ ਨਾ ਕਰਵਾ ਕੇ ਨਿੱਜੀ ਲਾਭ ਹੈ,ਇਸ ਦੇ ਤਹਿਤ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੇ ਦਾਅਵੇ ਕਰਕੇ(ਜੋ ਓਹਨਾਂ ਨੂੰ ਓਹਨਾਂ ਦੇ ਮੁਲਕ ਚ ਮੁਹੱਈਆ ਨਹੀਂ ਹੁੰਦੇ)ਇਹਨਾਂ ਅਦਾਰਿਆਂ ਦੇ ਨੁਮਾਇੰਦਿਆਂ ਦੁਆਰਾ ਬੁਲਾਇਆ ਜਾਂਦਾ ਹੈ ਅਤੇ ਆਓਣ ਵਾਲੇ ਵਿਦਿਆਰਥੀਆਂ ਦਾ ਮਕਸਦ ਵੀ ਸਿੱਖਿਆ ਪਾ੍ਪਤ ਕਰਨ ਨਾਲੋ਼ ਜਿਆਦਾ ਚੰਗੇ ਭਵਿੱਖ ਲਈ ਅਵਸਰ ਭਾਲਣਾ ਹੁੰਦਾ ਹੈ,,ਅਤੇ ਇਸ ਤਰ੍ਹਾਂ ਇਹਨਾਂ ਦੀਆਂ ਪ੍ਸਥਿਤੀਆਂ ਇਹਨਾਂ ਦਾ ਸਟੇਟਸ ਉਕਤ ਅਦਾਰਿਆਂ ਦੇ ਹੱਥਾਂ ਚ ਸੀਮਤ ਰਹਿ ਜਾਂਦੇ ਹਨ,

ਇੱਕ ਛੋਟੀ ਗਿਣਤੀ ਦੇ ਵਿਦਿਆਰਥੀ ਜੋ ਭਾਰਤ ਤੋਂ ਹਨ,,ਅਫਸੋਸ ਓਹਨਾਂ ਵਿੱਚੋਂ ਕੁੱਝ ਆਪਣੇ ਨਿੱਜੀ ਮਕਸਦਾਂ,, ਰਸਮੀ ਝਗੜਿਆਂ ਤੇ ਗੁੱਟਬਾਜ਼ੀ ਤਹਿਤ ਰੋਅਬ ਬਣਾਉਣ ਲਈ ਇਹੋ ਜਿਹੇ ਨਿਰਾਸ਼ ਵਿਦਿਆਰਥੀਆਂ ਨੂੰ ਅਲਕੋਹਲ ਵਗੈਰਾ ਮੁਹੱਈਆ ਕਰਵਾ ਕੇ ਧੜੇਬਾਜ਼ੀਆਂ ਦੇ ਗਠਨ ਕਰ ਰਹੇ ਹਨ,

ਲੀਮਾਸੋਲ ਵਾਪਰੀ ਘਟਨਾ ਅਤੇ ਅਜਿਹੀ ਹਰ ਘਟਨਾ ਦੀ Kisa ਸਖਤ ਨਿੰਦਾ ਕਰਦਿਆਂ ਅਜਿਹੇ ਗੁਟਾਂ ਦਾ ਵੀ ਵਿਰੋਧ ਕਰਦਾ ਹੈ ਜੋ ਭੜਕਾਊ ਮਾਹੌਲ ਬਣਾ ਕੇ ਸਾਈਪ੍ਸ ਵਿੱਚ ਪੂਰੇ ਪਰਵਾਸੀਆਂ ਤੇ ਰਿਫੂਜੀਆਂ ਨੂੰ ਕਲੰਕਿਤ ਕਰ ਰਹੇ ਹਨ,ਬਦਕਿਸਮਤੀ ਨਾਲ ਇਸ ਮਾਹੌਲ ਦੇ ਚਲਦਿਆਂ ਗ੍ਰਹਿ ਮੰਤਰੀ ਦਾ ਦਿੱਤਾ ਗਿਆ ਬਿਆਨ ਵੀ ਨਿਰਾਸ਼ਾਜਨਕ ਹੈ,ਅਤੇ ਓਨੀਆਂ ਹੀ ਅਫਸੋਸ ਜਨਕ ਨੀਤੀਆਂ ਅੱਜ ਤੱਕ ਨਸਲੀ ਭੇਦ ਭਾਵ ਬਾਰੇ ਅਪਣਾਈਆਂ ਗਈਆਂ ਹਨ,

Kisa,ਅਤੇ ਸਾਡੇ ਸਹਿਯੋਗ ਤ ਰਹਿੰਦੀ ਭਾਰਤੀ ਕਮਿਊਨਿਟੀ ਦੇ ਮੈਂਬਰਾਨ ਵੱਲੋਂ ਸਮੂਹ ਅਦਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਮਸਲਿਆਂ ਉੱਪਰ ਮਿਲ ਕੇ ਵਿਚਾਰ ਕੀਤੀ ਜਾਵੇ ਤੇ ਬਣਦੇ ਕਦਮ ਉਠਾਏ ਜਾਣ ਜੋ ਜਨ ਹਿੱਤ ਵਿੱਚ ਹੋਣ,ਅਤੇ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਕਿ ਲੋਕਲ ਨਾਗਰਿਕਾਂ ਅਤੇ ਪਰਵਾਸੀਆਂ ਨੂੰ ਨੇੜੇ ਹੋਣ ਸਹਿਯੋਗ ਕਰਨ ਦੇ ਮੌਕੇ ਮੁਹੱਈਆ ਹੋਣ,ਅਸੀਂ ਇਹ ਵੀ ਅਪੀਲ ਕਰਾਂਗੇ ਕਿ ਗ੍ਰਹਿ ਮੰਤਰਾਲਾ,ਤੇ ਸਿੱਖਿਆ ਵਿਭਾਗ ਉਕਤ ਪਾ੍ਈਵੇਟ ਅਦਾਰਿਆਂ ਦੀਆਂ ਨੀਤੀਆਂ ਚ ਸੁਧਾਰ ਕਰਨ,ਅਤੇ ਪਰਵਾਸੀ ਵਿਦਿਆਰਥੀਆਂ ਦੇ ਸਮਾਜਿਕ ਤੇ ਆਰਥਿਕ ਹਾਲਤਾਂ ਦੇ ਹਿੱਤ ਚ ਉਹਨਾਂ ਨੂੰ ਬਿਹਤਰ ਮੌਕੇ ਪ੍ਦਾਨ ਕੀਤੇ ਜਾਣ,ਉਦਾਹਰਣ ਵਜੋਂ ਵਿਦਿਆਰਥੀਆਂ ਨੂੰ ਸਿੱਖਿਆ ਕਾਲ ਚ ਨੌਕਰੀ ਕਰਨ ਦੇ ਬਿਹਤਰ ਹੱਕ ਮਿਲਣ ਆਦਿ,
ਇਹ ਪੋਸਟ KISA ਦੇ ਪੇਜ ਤੋ ਲਈ ਗਈ ਹੈ 

No comments:

Post a Comment

Spain 🇪🇸 Sagrada Família History Tourist place

  The Sagrada Família is a famous basilica located in Barcelona, Spain. Its history dates back to 1882 when construction began under a...